Patiala: 10th November, 2020
M.M Modi College celebrated Online National/ World Commerce Education Day
PG Department of Commerce, M.M Modi College celebrated Online National/World Commerce Education Day on 10th November, 2020 to acknowledge the invaluable contribution of Commerce in the world at large and to expand the horizon of Commerce Education under the guidance of Principal Dr. Khushvinder Kumar. On this occasion, a special lecture on “Career Building with Commerce Education” was delivered by Prof. Kamal Kaushik, Professor, AJNIFM, Faridabad. Prof Neena Sareen, Dean Commerce, addressed the students and introduced the speaker. The Principal Dr. Khushvinder Kumar formally welcomed the resource person and opined that commerce and world of work are in constant flux these days and both are so dynamic that it is difficult to anticipate the changes in the career opportunities. Prof. Kamal Kaushik in his expert talk emphasized on the need of choosing a right profession according to one’s interests, skills and priorities as it would lead them to much greater heights in terms of happiness and success. He further highlighted the role of parents, teachers and policy makers in career building. He also imparted techniques to write good and impressive Curriculum Vitae.
On this occasion, an online quiz, essay writing, poster making, Power point presentations and documentary competition were conducted. In these competitions, 270 students had participated in various competitions. The results were announced by Prof. Parminder Kaur.
In poster-making, Aditi Sharma of Bcom-II (Honours) got 1st position, Laxmi Thapa of Bcom-I (Honours) and Chavvi of Bcom-III got 2nd position and Harpreet Kaur of Bcom 1 and Harmanpreet Kaur of Bcom-III were placed at 3rd position. In documentary making, 1st position was shared by Harkirat Singh and Harshdeep Singh of Bcom-III and Ridhi Mittal, Rachita Jain, Giresh Bansal and Nikhil Goyal of Bcom-III and 2nd position was shared by Harshul Garg of Bcom-II (Honours) and Ivneet kaur of Mcom-II and 3rd position was bagged by Vishaka singla and Lovepreet kaur of Mcom-II. In Power Point Presentation, Sneha Chabbra of Bcom-III (Honours) and Mansi Sharma of Bcom-III got 1st position and Mohit Kumar of Bcom-I (Honours) and Karuna of Mcom-II secured 2nd position and 3rd position was shared by Jasmeen Kaur and Yamini Sharma of Bcom-II. In Essay Writing, Sakeena and Mehak Jindal of Bcom-III got 1st position and Arshpreet Kaur of Bcom-II and Simranpreet Kaur of Bcom-III got 2nd position and Jasmeen Kaur of Bcom-II and Karuna of Mcom-II got 3rd position. In quiz, Shabnam Garg of Bcom-III secured 1st position and Komal Goyal of Bcom-III got 2nd position and Rachita Jain of Bcom-III and Happy Jindal of Bcom-II (Honours) got 3rd position.
Vote of Thanks was presented by Dr. Deepika Singla. The programme was technically supported and maintained by Dr. Rohit Sachdeva.
ਪਟਿਆਲਾ: 10 ਨਵੰਬਰ, 2020
ਮੋਦੀ ਕਾਲਜ ਵਿਖੇ ਰਾਸ਼ਟਰੀ/ਵਿਸ਼ਵ ਕਾਮਰਸ ਸਿੱਖਿਆ ਦਿਵਸ ਦਾ ਆਯੋਜਨ
ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਕਾਮਰਸ ਦੀ ਵਿਸ਼ਵ-ਆਰਥਿਕਤਾ ਵਿੱਚ ਭੂਮਿਕਾ ਅਤੇ ਦੇਣ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ/ਵਿਸ਼ਵ ਕਾਮਰਸ ਸਿੱਖਿਆ ਦਿਵਸ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਤੇ ਇੱਕ ਖ਼ਾਸ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਵੱਜੋਂ ਪ੍ਰੋ. ਕਮਲ ਕੌਸ਼ਿਕ, ਏ.ਜੇ.ਐਨ.ਆਈ.ਐਫ.ਐਮ., ਫਰੀਦਾਬਾਦ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਆਰਥਿਕ ਗਤੀਵਿਧੀਆਂ ਅਤੇ ਪੈਸੇ ਨਾਲ ਸਬੰਧਿਤ ਹਰ ਵਿਵਸਥਾ ਵਿੱਚ ਕਾਮਰਸ ਦਾ ਰੋਲ ਬੇਹੱਦ ਮਹੱਤਵਪੂਰਨ ਹੈ ਅਤੇ ਭਵਿੱਖ ਵਿੱਖ ਇਸ ਦੇ ਨਵੇਂ ਪਸਾਰ ਖੁੱਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਤੇ ਵਿਭਾਗ ਦੇ ਮੁੱਖੀ ਪ੍ਰੋ. (ਡਾ.) ਨੀਨਾ ਸਰੀਨ ਨੇ ਮੁੱਖ ਮਹਿਮਾਨ ਨਾਲ ਰਸਮੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਇਸ ਸਮੇਂ ਵਿਸ਼ਵ-ਪੱਧਰ ਤੇ ਸਾਰੇ ਮੁਲਕ ਆਰਥਿਕ ਅਸਥਿਰਤਾ ਨਾਲ ਜੂਝ ਰਹੇ ਹਨ ਅਤੇ ਇਹਨਾਂ ਦੇ ਹੱਲ ਲਈ ਕਾਮਰਸ ਵੱਡਾ ਰੋਲ ਅਦਾ ਕਰ ਸਕਦੀ ਹੈ। ਮੁੱਖ ਵਕਤਾ ਪ੍ਰੋ. ਕਮਲ ਕੌਸ਼ਿਕ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਾਰਸ ਵਿੱਚ ਕੈਰੀਅਰ ਬਣਾਉਣ ਲਈ ਅੰਕੜਿਆਂ ਅਤੇ ਆਰਥਿਕ ਤੱਥਾਂ ਵਿੱਚ ਦਿਲਚਸਪੀ ਹੋਣ ਦੇ ਨਾਲ-ਨਾਲ ਵਿਸ਼ਵ-ਪੱਧਰ ਤੇ ਚੱਲ ਰਹੀ ਆਰਥਿਕ ਵਿਵਸਥਾ ਅਤੇ ਉਦਯੋਗ ਦੀਆਂ ਬਾਰੀਕੀਆਂ ਨੂੰ ਸਮਝਣਾ ਜ਼ਰੂਰੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਵਿਕਾਸ ਕਰਨ ਅਤੇ ਇਸ ਵਿੱਚ ਅਧਿਆਪਕਾਂ, ਮਾਪਿਆਂ ਤੇ ਸਨਅੱਤ ਮਾਹਿਰਾਂ ਦਾ ਰੋਲ ਪਛਾਣਨ ਲਈ ਕਿਹਾ।
ਇਸ ਮੌਕੇ ਤੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਇੱਕ ਆਨ-ਲਾਈਨ ਕੁਇੱਜ਼, ਲੇਖ ਲਿਖਣ ਮੁਕਾਬਲਾ, ਪੋਸਟਰ ਮੇਕਿੰਗ, ਪਾਵਰ ਪੁਆਇੰਟ ਬਣਾਉਣ ਤੇ ਡਾਕੂਮਂੈਟਰੀ ਫਿਲਮਾਂ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 270 ਵਿਦਿਆਰਥੀਆਂ ਨੇ ਭਾਗ ਲਿਆ। ਵਿਭਾਗ ਦੇ ਪ੍ਰੋ. ਪਰਮਿੰਦਰ ਕੌਰ ਨੇ ਇਹਨਾਂ ਮੁਕਾਬਲਿਆਂ ਦੇ ਨਤੀਜੇ ਘੋਸ਼ਿਤ ਕੀਤੇ।
ਇਸ ਮੌਕੇ ਤੇ ਘੋਸ਼ਿਤ ਕੀਤੇ ਨਤੀਜਿਆਂ ਮੁਤਾਬਿਕ ਪੋਸਟਰ-ਮੇਕਿੰਗ ਵਿੱਚ ਅਦਿਤੀ ਸ਼ਰਮਾ (ਬੀ.ਕਾਮ ਭਾਗ ਦੂਜਾ, ਆਨਰਜ਼) ਨੇ ਪਹਿਲਾ, ਲੱਛਮੀ ਥਾਪਾ (ਬੀ.ਕਾਮ ਭਾਗ ਪਹਿਲਾ) ਆਨਰਜ ਤੇ ਛਵੀ (ਬੀ.ਕਾਮ ਭਾਗ ਤੀਜਾ) ਨੇ ਦੂਜਾ ਸਥਾਨ ਅਤੇ ਹਰਪ੍ਰੀਤ ਕੌਰ (ਬੀ.ਕਾਮ ਭਾਗ ਪਹਿਲਾ) ਤੇ ਹਰਮਨਪ੍ਰੀਤ ਕੌਰ (ਬੀ.ਕਾਮ ਭਾਗ ਤੀਜਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾਕੂਮੈਂਟਰੀ ਫ਼ਿਲਮ ਬਣਾਉਣ ਦੇ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਹਰਕੀਰਤ ਸਿੰਘ ਅਤੇ ਹਰਸ਼ਦੀਪ ਸਿੰਘ (ਬੀ.ਕਾਮ. ਭਾਗ ਤੀਜਾ) ਅਤੇ ਰਿੱਧੀ ਮਿੱਤਲ, ਰਚਿਤਾ ਜੈਨ, ਗਿਰੀਸ਼ ਬੰਸਲ ਅਤੇ ਨਿਖਿਲ ਗੋਇਲ (ਬੀ.ਏ. ਭਾਗ ਤੀਜਾ) ਨੇ ਸਾਂਝੇ ਤੌਰ ਤੇ ਅਤੇ ਦੂਜੀ ਪੁਜ਼ੀਸ਼ਨ ਹਰਸ਼ੁਲ ਗਰਗ (ਬੀ.ਕਾਮ. ਭਾਗ ਦੂਜਾ, ਆਨਰਜ਼) ਅਤੇ ਇਵਨੀਤ ਕੌਰ (ਐਮ. ਕਾਮ. ਭਾਗ ਦੂਜਾ) ਨੇ ਹਾਸਿਲ ਕੀਤੀ ਜਦਕਿ ਤੀਜੇ ਸਥਾਨ ਤੇ ਵਿਸ਼ਾਕਾ ਸਿੰਗਲਾ ਅਤੇ ਲਵਪ੍ਰੀਤ ਕੌਰ (ਐਮ.ਕਾਮ. ਭਾਗ ਦੂਜਾ) ਰਹੇ। ਪਾਵਰ ਪੁਆਇੰਟ ਵਿੱਚ ਸਨੇਹਾ ਛਾਬੜਾ (ਬੀ.ਕਾਮ. ਭਾਗ ਤੀਜਾ, ਆਨਰਜ਼) ਅਤੇ ਮਾਨਸੀ ਸ਼ਰਮਾ (ਬੀ.ਕਾਮ. ਭਾਗ ਤੀਜਾ) ਨੇ ਪਹਿਲਾ ਸਥਾਨ ਤੇ ਮੋਹਿਤ ਕੁਮਾਰ (ਬੀ. ਕਾਮ. ਭਾਗ ਪਹਿਲਾ, ਆਨਰਜ਼) ਅਤੇ ਕਰੁਣਾ (ਐਮ.ਕਾਮ. ਭਾਗ ਦੂਜਾ) ਨੇ ਦੂਜੀ ਪੁਜ਼ੀਸ਼ਨ ਅਤੇ ਜਸਮੀਨ ਕੌਰ ਤੇ ਯਾਮਿਨੀ ਸ਼ਰਮਾ (ਬੀ.ਕਾਮ. ਭਾਗ ਦੂਜਾ) ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਲੇਖ-ਲਿਖਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਕੀਨਾ ਅਤੇ ਮਹਿਕ ਜਿੰਦਲ (ਬੀ.ਕਾਮ. ਭਾਗ ਤੀਜਾ) ਅਤੇ ਅਰਸ਼ਪ੍ਰੀਤ ਕੌਰ (ਬੀ.ਕਾਮ. ਭਾਗ ਦੂਜਾ) ਅਤੇ ਸਿਮਰਨਪ੍ਰੀਤ ਕੌਰ (ਬੀ.ਕਾਮ. ਭਾਗ ਤੀਜਾ) ਨੇ ਸਾਂਝਿਆਂ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਤੀਜੇ ਸਥਾਨ ਤੇ ਜਸਮੀਨ ਕੌਰ (ਬੀ.ਕਾਮ. ਭਾਗ ਦੂਜਾ) ਤੇ ਕਰੁਣਾ (ਐਮ.ਕਾਮ. ਭਾਗ ਦੂਜਾ) ਰਹੇ। ਕੁਇੱਜ਼ ਕੁਮਾਬਲੇ ਵਿੱਚ ਪਹਿਲੀ ਪੁਜ਼ੀਸ਼ਨ ਸ਼ਬਨਮ ਗਰਗ (ਬੀ.ਕਾਮ. ਭਾਗ ਤੀਜਾ), ਦੂਜੀ ਪੂਜ਼ੀਸ਼ਨ ਕੋਮਲ ਗੋਇਲ (ਬੀ.ਕਾਮ. ਭਾਗ ਤੀਜਾ) ਅਤੇ ਤੀਜੀ ਪੁਜ਼ੀਸ਼ਨ ਰਚਿਤਾ ਜੈਨ (ਬੀ.ਕਾਮ. ਭਾਗ ਤੀਜਾ) ਅਤੇ ਹੈਪੀ ਜਿੰਦਲ (ਬੀ.ਕਾਮ. ਭਾਗ ਦੂਜਾ, ਆਨਰਜ਼) ਨੇ ਸਾਂਝਿਆਂ ਤੌਰ ਤੇ ਪ੍ਰਾਪਤ ਕੀਤੀ।
ਇਸ ਪ੍ਰੋਗਰਾਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਡਾ. ਦੀਪਿਕਾ ਸਿੰਗਲਾ ਨੇ ਪੇਸ਼ ਕੀਤਾ। ਪ੍ਰੋਗਰਾਮ ਦਾ ਤਕਨੀਕੀ ਸੰਚਾਲਣ ਡਾ. ਰੋਹਿਤ ਸਚਦੇਵਾ ਨੇ ਬਾਖੂਬੀ ਨਿਭਾਇਆ।
Watch the video recording of this lecture: